ਲੁਧਿਆਣਾ ( ਜਸਟਿਸ ਨਿਊਜ਼ )
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਮੂਹ ਅਹੁਦੇਦਾਰ ਅਤੇ ਮੈਂਬਰਾਂ ਨੇ ਮੰਗ ਕੀਤੀ
ਕਿ ਹੜ੍ਹਾਂ ਕਾਰਨ ਪੰਜਾਬ, ਹਿਮਾਚਲ ਪ੍ਰਦੇਸ, ਜੰਮੂ ਕਸ਼ਮੀਰ ਅਤੇ ਉੱਤਰਾਖੰਡ ਵਰਗੇ
ਪ੍ਰਾਂਤਾਂ ਵਿੱਚ ਹੋਏ ਭਾਰੀ ਜਾਨੀ ਤੇ ਮਾਲੀ ਨੁਕਸਾਨ ਕਾਰਨ ਕੌਮੀ ਆਫ਼ਤ ਦਾ ਐਲਾਨ
ਕਰੇ।ਅਕਾਡਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਉਪਰੋਕਤ ਪ੍ਰਾਂਤਾਂ ਵਿੱਚ
ਬਦਲ ਫੱਟਣ, ਢਿੱਗਾਂ ਡਿਗਣ ਅਤੇ ਡੈਮਾਂ ਦੇ ਗੇਟ ਖੋਲਣ ਕਾਰਨ ਦਰਿਆਵਾਂ ਵਿੱਚ ਆਏ
ਹੜ੍ਹਾਂ ਦੇ ਪਾਣੀ ਨਾਲ ਸੜਕਾਂ, ਪੁਲਾਂ ਮਕਾਨਾਂ ਅਤੇ ਦੁਕਾਨਾਂ ਦਾ ਭਾਰੀ ਨੁਕਸਾਨ ਹੋਇਆ
ਹੈ, ਨਾਲ ਹੀ ਕਿਸਾਨਾ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਅਤੇ ਪਸ਼ੂ ਧੰਨ ਦਾ ਵੀ ਭਾਰੀ
ਨੁਕਸਾਨ ਹੋਇਆ ਹੈ।ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਨੇ ਕਿਹਾ ਕਿ ਇਨ੍ਹਾਂ ਥਾਵਾਂ
ਤੇ ਸਰਕਾਰਾਂ ਨੂੰ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।ਜਨਰਲ ਡਾ. ਗੁਲਜ਼ਾਰ
ਸਿੰਘ ਪੰਧੇਰ ਨੇ ਕਿਹਾ ਕਿ ੳੱੁਤਰੀ ਰਾਜਾਂ ਵਿੱਚ ਅਜਿਹੀ ਵਿਆਪਕ ਤਬਾਹੀ ਕਾਰਨ ਇਸਨੂੰ
ਕੌਮੀ ਆਫ਼ਤ ਐਲਾਨ ਕੇ ਰੋਂਦੇ ਕਰਲਾਉਂਦੇ ਲੋਕਾਂ ਦੀ ਬਾਂਹ ਫੜੀ ਜਾਣੀ ਚਾਹੀਦੀ ਹੈ।ਸਾਰੇ
ਦੇਸ਼ ਲਈ ਅਨਾਜ ਪੈਦਾ ਕਰਨ ਵਾਲੇ ਪੰਜਾਬ ਲਈ ਵਿਸ਼ੇਸ਼ ਪੈਕੇਜ ਸਮੇਂ ਦੀ ਅਣਸਰਦੀ ਲੋੜ
ਹੈ।ਇਹ ਸਾਰੇ ਪੈਕੇਜ ਨੂੰ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਨੁਕਸਾਨ ਝੱਲਣ ਵਾਲੇ ਲੋਕਾਂ
ਨੰੁ ਜ਼ਮੀਨੀ ਪੱਧਰ ਤੇ ਪੁਚਾਉਣਾਂ ਚਾਹੀਦਾ ਹੈ, ਤਾਂ ਕਿ ਉਹ ਇਸ ਮੁਸ਼ਕਲਾਂ ਭਰੇ ਸਮੇਂ
ਵਿੱਚੋਂ ਮੁੜ ੳੱੁਭਰ ਸਕਣ।ਉਹਨਾਂ ਬਿਆਨ ਦਿੱਤਾ ਕਿ ਪੰਜਾਬ ਦੇ ਲੋਕ ਬੜੀ ਬੇਮਿਸਾਲ
ਇੱਕਮੁਠਤਾ ਦਾ ਇਜ਼ਹਾਰ ਕਰ ਰਹੇ ਹਨ ਜੋ ਹੋਰ ਵੱਧਣਾ ਚਾਹੀਦਾ ਹੈ।ਉਹਨਾਂ ਲੇਖਕ ਭਾਈਚਾਰੇ
ਨੂੰ ਅਤੇ ਐੱਨ.ਆਰ.ਆਈ. ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਵੀ ਉਜੜ ਰਹੇ ਲੋਕਾਂ ਦੀ
ਬਾਂਹ ਫੜਨ।
ਬਿਆਨ ਜਾਰੀ ਕਰਨ ਵਾਲਿਆਂ ਵਿੱਚ ਹੋਰਨਾਂ ਤੋਂ ਇਲਾਵਾ ਡਾ. ਸੁਖਦੇਵ ਸਿੰਘ ਸਿਰਸਾ,
ਪੋ੍ਰ. ਗੁਰਭਜਨ ਸਿੰਘ ਗਿੱਲ, ਪ੍ਰੋ. ਰਵਿੰਦਰ ਭੱਠਲ ਜੀ, ਡਾ. ਲ਼ਖਵਿੰਦਰ ਜੌਹਲ ਜੀ, ਡਾ.
ਅਨੂਪ ਸਿੰਘ, ਸੁਰਿੰਦਰ ਕੈਲੇ, ਡਾ. ਜੋਗਿੰਦਰ ਸਿੰਘ ਨਿਰਾਲਾ, ਬਲਬੀਰ ਮਾਧੋਪੁਰੀ, ਡਾ.
ਗੁਰਇਕਬਾਲ ਸਿੰਘ, ਡਾ. ਅਰਵਿੰਦਰ ਕੌਰ ਕਾਕੜਾ, ਡਾ. ਗੁਰਚਰਨ ਕੌਰ ਕੋਚਰ, ਡਾ. ਹਰਵਿੰਦਰ
ਸਿੰਘ, ਤੈ੍ਰਲੋਚਨ ਲੋਚੀ, ਜਸਪਾਲ ਮਾਨਖੇੜਾ, ਜਨਮੇਜਾ ਸਿੰਘ ਜੌਹਲ, ਜਸਵੀਰ ਝੱਜ, ਡਾ.
ਹਰੀ ਸਿੰਘ ਜਾਚਕ, ਸਹਿਜਪ੍ਰੀਤ ਸਿੰਘ ਮਾਂਗਟ, ਸ਼ਬਦੀਸ਼, ਸੰਜੀਵਨ ਸਿੰਘ, ਨਰਿੰਦਰਪਾਲ
ਕੌਰ, ਵਾਹਿਦ (ਸਤਿਨਾਮ ਸਿੰਘ), ਸੰਤੋਖ ਸਿੰਘ ਸੱੁਖੀ, ਡਾ. ਹਰਜਿੰਦਰ ਸਿੰਘ, ਕੰਵਰਜੀਤ
ਭੱਠਲ, ਪ੍ਰੋ. ਸਰਘੀ, ਪ੍ਰੇਮ ਸਾਹਿਲ, ਪ੍ਰੋ. ਬਲਵਿੰਦਰ ਸਿੰਘ ਚਹਿਲ, ਕਰਮਜੀਤ ਸਿੰਘ
ਗਰੇਵਾਲ ਅਤੇ ਵਰਗਿਸ ਸਲਾਮਤ ਸਮੇਤ ਸਮੂਹ ਮੈਂਬਰ ਸ਼ਾਮਲ ਹਨ।
Leave a Reply